Ghi âm Hội thảo Ngành Rau quả Thường niên – Có bản dịch – Tiếng Việt và Tiếng Ba Tư
11 January 2023AVIS 2022 | Soil Wealth ICP projects: 4 leading growers share their results
12 January 2023ਸਾਲਾਨਾ ਸਬਜ਼ੀਆਂ ਦੇ ਉਦਯੋਗ ਦੇ ਸੈਮੀਨਾਰ ਆਸਟ੍ਰੇਲੀਆਈ ਸਬਜ਼ੀ ਉਤਪਾਦਕਾਂ ਲਈ ਆਯੋਜਿਤ ਵੈਬੀਨਾਰਾਂ ਅਤੇ ਵਿਅਕਤੀਗਤ ਤੌਰ ‘ਤੇ ਹੋਏ ਸਮਾਗਮਾਂ ਦੀ ਲੜੀ ਹੈ। ਇਸ ਵਿੱਚ ਸ਼ਾਮਿਲ ਕੀਤੇ ਗਏ ਵਿਸ਼ਿਆਂ ਨੂੰ ਸਬਜ਼ੀ ਉਤਪਾਦਕਾਂ ਲਈ ਦਿਲਚਸਪੀ ਦੇ ਮੌਜੂਦਾ ਖ਼ੇਤਰਾਂ, ਨਵੀਂ ਖੇਤੀ ਪ੍ਰਬੰਧਨ ਤਕਨੀਕਾਂ, ਅਤੇ ਵੈਜੀਟੇਬਲ ਲੇਵੀ ਦੁਆਰਾ ਫ਼ੰਡ ਕੀਤੀ ਗਈ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਉਜਾਗਰ ਕਰਨ ਲਈ ਚੁਣਿਆ ਗਿਆ ਹੈ।
ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ਵਿਅਕਤੀਗਤ ਤੌਰ ‘ਤੇ ਕੀਤੇ ਗਏ ਸੈਮੀਨਾਰ ਦੀਆਂ ਰਿਕਾਰਡਿੰਗਾਂ ਦਾ ਵੀਅਤਨਾਮੀ ਅਤੇ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਅਤੇ ਉਪਸਿਰਲੇਖਨ ਕੀਤਾ ਗਿਆ ਹੈ। ਇਹ ਰਿਕਾਰਡਿੰਗਾਂ AUSVEG ਵੈੱਬਸਾਈਟ ਰਾਹੀਂ ਇੱਥੇ ਉਪਲਬਧ ਹਨ: https://ausveg.com.au/ausveg-webinars/#in-person.
ਉਪਸਿਰਲੇਖਾਂ ਨੂੰ ਵੀਡੀਓ ਦੇ ਹੇਠਾਂ ਸੱਜੇ ਕੋਨੇ ਵਿੱਚ ਸੈਟਿੰਗ ਬਟਨ ‘ਤੇ ਕਲਿੱਕ ਕਰਕੇ, Subtitles/CC ਚੁਣ ਕੇ, ਅਤੇ ਪੰਜਾਬੀ ਜਾਂ ਵੀਅਤਨਾਮੀ ਭਾਸ਼ਾ ਦੀ ਚੋਣ ਕਰਕੇ ਚਾਲੂ ਕੀਤਾ ਜਾ ਸਕਦਾ ਹੈ।
ਪੇਸ਼ਕਾਰੀਆਂ:
VegNET 3.0 ਅਤੇ ਤੁਹਾਡੇ ਇਲਾਕੇ ਵਿੱਚ ਖੇਤਰੀ ਵਿਕਾਸ ਅਧਿਕਾਰੀ
ਆਸਟ੍ਰੇਲੀਆ ਵਿੱਚ ਜਿੱਥੇ ਵੀ ਤੁਸੀਂ ਸਬਜ਼ੀਆਂ ਉਗਾਉਂਦੇ ਹੋ, ਉੱਥੇ ਇੱਕ ਖੇਤਰੀ ਵਿਕਾਸ ਅਧਿਕਾਰੀ ਹੁੰਦਾ ਹੈ ਜਿਸਨੂੰ ਤੁਸੀਂ ਆਪਣੇ ਕਾਰੋਬਾਰ ਵਿੱਚ ਮੱਦਦ ਕਰਨ ਲਈ ਫ਼ੋਨ ਕਰ ਸਕਦੇ ਹੋ। ਜ਼ਰਮੀਨ ਹਸਨ AUSVEG ਦੇ ਰਾਸ਼ਟਰੀ ਸਬਜ਼ੀ ਐਕਸਟੈਂਸ਼ਨ ਨੈੱਟਵਰਕ, VegNET, ਬਾਰੇ ਚਰਚਾ ਕਰਦੀ ਹੈ, ਅਤੇ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਸਥਾਨਕ ਪ੍ਰਤੀਨਿਧੀ ਨਾਲ ਕਿਵੇਂ ਸੰਪਰਕ ਕਰਨਾ ਹੈ।
ਮਾਲਕ ਦੇ ਖ਼ਰਚੇ ਦੀ ਭਰਪਾਈ – ਨਵੇਂ ਕੀੜਿਆਂ ਜਾਂ ਬਿਮਾਰੀਆਂ ਦੇ ਪਤਾ ਲੱਗਣ ਤੋਂ ਬਾਅਦ ਉਤਪਾਦਕ ਦੀ ਵਿੱਤੀ ਵਸੂਲੀ
AUSVEG ਦੀ ਜ਼ਰਮੀਨ ਹਸਨ Owner Reimbursement Costs (ਮਾਲਕ ਦੇ ਖ਼ਰਚੇ ਦੀ ਭਰਪਾਈ) ਪ੍ਰਣਾਲੀ ਬਾਰੇ ਚਰਚਾ ਕਰਦੀ ਹੈ ਅਤੇ ਜੇਕਰ ਤੁਹਾਡੀ ਜਾਇਦਾਦ ‘ਤੇ ਜੀਵ-ਸੁਰੱਖਿਆ ਖ਼ਤਰੇ ਦੇ ਹੋਣ ਦਾ ਪਤਾ ਲੱਗਦਾ ਹੈ ਤਾਂ ਕੀ ਕਰਨਾ ਹੈ। ਇਸ ਵੀਡੀਓ ਵਿੱਚ ਉਹ ਕੀਮਤੀ ਜਾਣਕਾਰੀ ਸ਼ਾਮਲ ਹੈ ਜੋ ਸਾਰੇ ਆਸਟ੍ਰੇਲੀਆਈ ਸਬਜ਼ੀ ਉਤਪਾਦਕਾਂ ਨੂੰ ਪਤਾ ਹੋਣੀ ਚਾਹੀਦੀ ਹੈ।
ਢੱਕ ਕੇ ਉਗਾਉਣ ਵਾਲੀਆਂ ਫ਼ਸਲਾਂ ਵੱਲ ਨੂੰ ਤਬਦੀਲੀ – ਕੀ-ਕੀ ਵਿਚਾਰਨਾ ਹੈ?
ਛੋਟੇ ਅਤੇ ਦਰਮਿਆਨੇ ਆਕਾਰ ਦੇ ਉਤਪਾਦਕਾਂ ਲਈ ਇੱਕ ਵਧੀਆ ਸ਼ੁਰੂਆਤੀ ਬਿੰਦੂ ਹੈ ਜੋ ਢੱਕ ਕੇ ਉਗਾਉਣ ਵਾਲੀਆਂ ਫ਼ਸਲਾਂ ਵੱਲ ਨੂੰ ਤਬਦੀਲੀ ਕਰਨ ਬਾਰੇ ਹੋਰ ਜਾਣਨਾ ਚਾਹੁੰਦੇ ਹਨ। ਪ੍ਰੋਟੈਕਟਡ ਕ੍ਰੌਪਿੰਗ ਆਸਟ੍ਰੇਲੀਆ ਤੋਂ ਨਿੱਕੀ ਮਾਨ ਅਤੇ ਟੋਨੀ ਬੰਡੌਕ ਕੁੱਝ ਵਿਕਲਪਾਂ ‘ਤੇ ਚਰਚਾ ਕਰਦੇ ਹਨ ਜੋ ਉਤਪਾਦਕਾਂ ਨੂੰ ਢੱਕ ਕੇ ਉਗਾਉਣ ਵਾਲੀਆਂ ਫ਼ਸਲੀ ਪ੍ਰਣਾਲੀਆਂ ਵੱਲ ਜਾਣ ਦੀ ਯੋਜਨਾ ਬਣਾਉਣ ਵੇਲੇ ਵਿਚਾਰਨੀਆਂ ਚਾਹੀਦੀਆਂ ਹਨ।
ਅੰਤਰਰਾਸ਼ਟਰੀ ਅਤੇ ਘਰੇਲੂ ਬਾਗਬਾਨੀ ਮਾਰਕੀਟ ਤੱਕ ਪਹੁੰਚ ਦੇ ਮੌਕਿਆਂ ਨੂੰ ਵਧਾਉਣਾ
ਇਹਨਾਂ ਤਿੰਨ ਵੀਡੀਓਜ਼ ਵਿੱਚ ਕੁਈਨਜ਼ਲੈਂਡ ਡਿਪਾਰਟਮੈਂਟ ਆਫ਼ ਐਗਰੀਕਲਚਰ ਐਂਡ ਫਿਸ਼ਰੀਜ਼ ਦੇ ਨੁਮਾਇੰਦੇ ਆਸਟ੍ਰੇਲੀਆਈ ਬਾਗਬਾਨੀ ਉਤਪਾਦਾਂ ਦੀ ਮਾਰਕੀਟ ਪਹੁੰਚ ਵਿੱਚ ਫਾਈਟੋਸੈਨੇਟਰੀ ਇਲਾਜਾਂ ਦੀ ਭੂਮਿਕਾ ਬਾਰੇ ਚਰਚਾ ਕਰਦੇ ਹਨ।
ਮਿੱਟੀ ਦੀ ਦੌਲਤ ਅਤੇ ਏਕੀਕ੍ਰਿਤ ਫ਼ਸਲ ਸੁਰੱਖਿਆ ਟੀਮ
ਇਹ ਉਹਨਾਂ ਉਤਪਾਦਕਾਂ ਲਈ ਦੇਖਣਾ ਲਾਜ਼ਮੀ ਹੈ ਜੋ ਆਪਣੀ ਮਿੱਟੀ ਨੂੰ ਸੁਧਾਰਨ ਅਤੇ ਉਹਨਾਂ ਦੀ ਪੌਸ਼ਟਿਕ ਵਰਤੋਂ ਦੀ ਕੁਸ਼ਲਤਾ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਪਲਾਈਡ ਹਾਰਟੀਕਲਚਰਲ ਰਿਸਰਚ ਦੇ ਗੋਰਡਨ ਰੋਜਰਸ ਅਤੇ RM ਕੰਸਲਟਿੰਗ ਗਰੁੱਪ (RMCG) ਦੇ ਕਾਰਲ ਲਾਰਸਨ, ਸੋਇਲ ਵੈਲਥ ICP ਪ੍ਰੋਜੈਕਟ ਵਿੱਚ ਉਹਨਾਂ ਦੀ ਭੂਮਿਕਾ ਅਤੇ ਉਹਨਾਂ ਦੀਆਂ ਸੰਪਤੀਆਂ ਉੱਤੇ ਪ੍ਰਦਰਸ਼ਨੀ ਸਥਾਨਾਂ ਦੀ ਮੇਜ਼ਬਾਨੀ ਦੇ ਮਹੱਤਤਾ ਬਾਰੇ ਚਰਚਾ ਕਰਨ ਲਈ ਉਤਪਾਦਕਾਂ ਦੇ ਇੱਕ ਪੈਨਲ ਦੀ ਮੇਜ਼ਬਾਨੀ ਕਰਦੇ ਹਨ।
The Unbreakable Farmer
ਇਹ ਜਾਣਨਾ ਮਹੱਤਵਪੂਰਨ ਹੈ ਕਿ ਖੇਤੀ ਜੀਵਨ ਦੀਆਂ ਔਕੜਾਂ ਬਹੁਤ ਸਾਰੇ ਲੋਕਾਂ ਦੁਆਰਾ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਵਾਰਨ ਡੇਵਿਸ ਨੇ ਆਪਣੀ ਮਾਨਸਿਕ ਸਿਹਤ ਯਾਤਰਾ ਬਾਰੇ ਗੱਲ ਕਰਕੇ ਕਿਸਾਨ ਦੇ ਰੋਜ਼ਮਰਾ ਜੀਵਨ ਵਿੱਚ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਚਰਚਾ ਕੀਤੀ।
ਸਾਲਾਨਾ ਸਬਜ਼ੀ ਉਦਯੋਗ ਸੈਮੀਨਾਰ 2023 – 5 ਜੂਨ, 12-4 ਵਜੇ
ਅਗਲਾ ਹਾਜ਼ਰ ਹੋ ਕੇ ਦੇਖਣ ਵਾਲਾ ਸੈਮੀਨਾਰ ਐਡੀਲੇਡ ਕਨਵੈਨਸ਼ਨ ਸੈਂਟਰ ਵਿਖੇ 5 ਜੂਨ 2023 ਨੂੰ ਦੁਪਹਿਰ 12-4 ਵਜੇ ਤੱਕ ਹੋਵੇਗਾ। ਦੁਪਹਿਰ ਦਾ ਖਾਣਾ ਦਿੱਤਾ ਜਾਵੇਗਾ ਅਤੇ ਸਮਾਗਮ ਸਾਰਿਆਂ ਲਈ ਮੁਫ਼ਤ ਹੈ।
35 ਸਾਲ ਤੋਂ ਘੱਟ ਉਮਰ ਦੇ ਜਾਂ ਸੱਭਿਆਚਾਰਕ ਜਾਂ ਭਾਸ਼ਾਈ ਤੌਰ ‘ਤੇ ਵਿਭਿੰਨ ਭਾਈਚਾਰਿਆਂ ਤੋਂ ਆਉਣ ਵਾਲੇ ਉਤਪਾਦਕਾਂ ਦੀ ਮੱਦਦ ਕਰਨ ਲਈ ਸੀਮਤ ਫ਼ੰਡ ਉਪਲਬਧ ਹਨ।
ਫੰਡਿੰਗ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ian.thomas@ausveg.com.au ਨੂੰ ਈਮੇਲ ਕਰੋ ਜਾਂ ਆਪਣੇ ਸਥਾਨਕ VegNET RDO ਦੇ ਵੇਰਵੇ ਲੱਭਣ ਲਈ ausveg.com.au/vegnet ‘ਤੇ ਜਾਓ।